ਮੇਰੇ ਵੱਲੋਂ ਕੁੱਝ ਸ਼ਬਦ
ਅੰਗਰੇਜ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਕਿਸੇ ਇੱਕ ਫ਼ਿਰਕੇ ਨਾਲ਼ ਸਬੰਧਤ ਨਹੀਂ ਸੀ | ਇਹ ਸਮੁੱਚੇ ਭਾਰਤ ਵਾਸੀਆਂ ਦੀ ਲੜਾਈ ਸੀ | ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਭਾਈਚਾਰਿਆਂ ਦੀ ਇਸ ਆਜ਼ਾਦੀ ਅੰਦੋਲਨ ਵਿੱਚ ਬਰਾਬਰ ਦੀ ਭਾਗੀਦਾਰੀ ਸੀ | ਆਜ਼ਾਦੀ ਦੇ ਪਹਿਲੇ ਸੰਗਰਾਮ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਦ ਮੇਰਠ ਦੀ ਛਾਉਣੀ ਪਹਿਲਾ ਗਦਰ ਸ਼ਹੀਦ ਮੰਗਲ ਪਾਂਡੇ ਦੀ ਅਗਵਾਈ ਵਿੱਚ ਹੋਇਆ ਸੀ, ਤਾਂ ਬਾਗ਼ੀਆਂ ਨੇ ਉਸ ਵੇਲ਼ੇ ਦੇ ਕੋਮਲ ਚਿੱਤ ਤੇ ਸ਼ਾਇਰ ਜਲਾਵਤਨ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਭਾਰਤ ਦਾ ਬਾਦਸ਼ਾਹ ਐਲਾਨ ਕਰ ਦਿੱਤਾ ਸੀ | ਗਦਰ ਪਾਰਟੀ ਵਿੱਚ ਤਾਂ ਖ਼ਾਸ ਕਰਕੇ ਜ਼ਾਤ ਜਾਂ ਮਜ਼੍ਹਬ ਦਾ ਕੋਈ ਮਸਲਾ ਹੀ ਨਹੀਂ ਸੀ | ਰਹਿਮਤ ਅਲੀ ਵਜੀਦਕੇ ਵਰਗੇ ਕੁਰਬਾਨੀ ਦੇ ਪੁਤਲੇ ਸ਼ਾਮਿਲ ਸਨ ਜੋ ਹੱਸ ਕੇ ਫਾਂਸੀ ਦਾ ਰੱਸਾ ਚੰੁਮ ਗਏ |
ਭਗਤ ਸਿੰਘ ਹੁਰਾਂ ਦੀ ਨੋਜਵਾਨ ਭਾਰਤ ਸਭਾ ਵਿੱਚ ਵੀ ਹਰ ਤਬਕੇ ਦੇ ਨੌਜਵਾਨ ਸ਼ਾਮਲ ਸਨ | ਹੱਥਲਾ ਨਾਵਲ ‘ਸੀਸ ਤਲ਼ੀ ‘ਤੇ’ ਵੀ ਆਜ਼ਾਦੀ ਦੀ ਸ਼ਮ੍ਹਾਂ ਉμਪਰ ਪਤੰਗੇ ਵਾਂਗ ਸੜ ਮੱਚਣ ਵਾਲ਼ੇ ਨੌਜਵਾਨਾਂ ਦੀ ਦਾਸਤਾਂ ਹੈ | ਜਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਤਾਂ ਭਗਵਤੀ ਚਰਨ ਵੋਹਰਾ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਛੁਡਾਉਣ ਦੀਆਂ ਵਿਉਂਤਾਂ ਬਣਨ ਲੱਗੀਆਂ | ਅਸਲਾ, ਬੰਬਾਂ ਲਈ ਬਰੂਦ ਆਦਿ ਦਾ ਬੰਦੋਬਸਤ ਕਰਨ ਲਈ ਪੈਸੇ ਦੀ ਜ਼ਰੂਰਤ ਸੀ | ਭਗਵਤੀ ਚਰਨ ਵੋਹਰਾ ਨੇ ਲਾਹੌਰ ਜੇਲ੍ਹ ਦੇ ਕੋਲ ਕਿਰਾਏ ‘ਤੇ ਕਮਰਾ ਵੀ ਲੈ ਲਿਆ ਸੀ | ਉਨ੍ਹਾਂ ਦੀ ਜੀਵਨ ਸਾਥਣ ਦੁਰਗਾ ਭਾਬੀ ਤਾਂ ਜੇਲ੍ਹ ਵਿੱਚੋਂ ਹੁੰਦੀ ਹਰ ਗਤੀਵਿਧੀ ਦਾ ਖ਼ਿਆਲ ਰੱਖਦੀ ਸੀ ਕਿ ਭਗਤ ਸਿੰਘ ਹੁਰਾਂ ਨੂੰ ਕਦ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾਂਦਾ ਤੇ ਕਿਵੇਂ ਵਾਪਸ ਲਿਆਂਦਾ ਜਾਂਦਾ ਹੈ | ਸਭ ਕਾਸੇ ਦਾ ਪਤਾ ਕਰਕੇ ਤਿਆਰੀ ਵੀ ਕਰ ਲਈ ਸੀ | ਬੰਬ ਅਤੇ ਹੋਰ ਲੋੜੀਂਦੇ ਅਸਲੇ ਦਾ ਪ੍ਰਬੰਧ ਵੀ ਕਰ ਲਿਆ ਗਿਆ ਸੀ | ਅਦਾਲਤ ਤੋਂ ਵਾਪਸ ਆ ਕੇ ਕੁੱਝ ਲਿਖਤੀ ਕਾਰਵਾਈ ਕਰਨ ਮਗਰੋਂ ਹੀ ਕੈਦੀਆਂ ਨੂੰ ਅੰਦਰ ਲਿਜਾਇਆ ਜਾਂਦਾ ਸੀ | ਦਸ ਪੰਦਰਾਂ ਮਿੰਟ ਪੁਲਸ ਦੇ ਪਹਿਰੇ ਵਿੱਚ ਕੈਦੀਆਂ ਨੂੰ ਬਾਹਰ ਪਾਰਕ ਵਿੱਚ ਬਿਠਾ ਲਿਆ ਜਾਂਦਾ ਸੀ | ਦੁਰਗਾ ਭਾਬੀ ਨੇ ਸਾਰੀ ਪੜਤਾਲ਼ ਕਰ ਲਈ ਸੀ | ਭਗਤ ਸਿੰਘ ਹੁਰਾਂ ਨੂੰ ਛੁਡਾਉਣ ਦੀ ਪੂਰੀ ਤਿਆਰੀ ਕਰਨ ਬਾਅਦ ਇੱਕ ਬੰਬ ਦਾ ਮੁਆਇਨਾ ਕਰਨ ਦੀ ਜ਼ਰੂਰਤ ਸੀ | ਸਕੀਮ ਸੀ ਕਿ ਪੁਲਸ ਵਾਲ਼ਿਆਂ ਨੂੰ ਗੋਲ਼ੀਆਂ ਮਾਰ ਕੇ ਹੱਥ ਕੜੀਆਂ ਤੇ ਬੇੜੀਆਂ ਸਮੇਤ ਤਿੰਨਾਂ ਨੂੰ ਛੁਡਾ ਲੈਣਾ ਹੈ | ਜੇਕਰ ਪੁਲਸ ਪਿੱਛਾ ਕਰੇ ਤਾਂ ਬੰਬ ਸੁੱਟ ਕੇ ਉੁਨ੍ਹਾਂ ਦਾ ਵੀ ਸਫ਼ਾਇਆ ਕਰ ਦਿੱਤਾ ਜਾਵੇ | ਇਨ੍ਹਾਂ ਕੋਸ਼ਿਸ਼ਾਂ ਨੂੰ ਸਰ ਅੰਜਾਮ ਦੇਣ ਲਈ ਭਗਵਤੀ ਚਰਨ ਵੋਹਰਾ ਆਪਣੇ ਇੱਕ ਹੋਰ ਸਾਥੀ ਸੁਖਦੇਵ ਨੂੰ ਨਾਲ਼ ਲੈ ਕੇ ਬੰਬ ਦਾ ਨਰੀਖਣ ਕਰਨ ਲਈ ਸਤਲੁਜ ਦੇ ਕਿਨਾਰੇ ਜੰਗਲ ਵਿੱਚ ਚਲਾ ਗਿਆ ਕਿ ਭਿਆਨਕ ਹੋਣੀ ਵਾਪਰ ਗਈ | ਹੋਇਆ ਇਹ ਕਿ ਸੁਖਦੇਵ ਤੋਂ ਅਚੇਤ ਵਿੱਚ ਹੀ ਬੰਬ ਦੀ ਪਿੰਨ ਹਿੱਲ ਗਈ ਤਾਂ ਭਗਵਤੀ ਚਰਨ ਹੁਰਾਂ ਨੇ ਝੱਟ ਬੰਬ ਉਸ ਦੇ ਹੱਥੋਂ ਖੁਹ ਲਿਆ-Tਕੀ ਕਰਦੈਂ ਸੁਖਦੇਵ?U ਕਹਿਣ ਦੀ ਦੇਰ ਸੀ ਕਿ ਬੰਬ ਭਗਵਤੀ ਹੁਰਾਂ ਦੇ ਢਿੱਡ ‘ਤੇ ਫਟ ਗਿਆ | ਅੰਤੜੀਆਂ ਬਾਹਰ ਨਿੱਕਲ਼ ਆਈਆਂ | ਤੀਜਾ ਸਾਥੀ ਡਾਕਟਰ ਨੂੰ ਵੀ ਲੈ ਕੇ ਆਇਆ ਪਰ ਸਭ ਨਿਸਫਲ ਗਿਆ | ਮਿਰਤਿਕ ਦਿਹ ਨੂੰ ਉμਥੇ ਹੀ ਡੰਡਿਆਂ ਨਾਲ਼ ਟੋਆ ਪੁੱਟ ਕੇ ਦਫ਼ਨਾ ਦਿੱਤਾ ਗਿਆ | ਜਿਉਂ ਹੀ ਇਹ ਸੂਚਨਾ ਦੁਰਗਾ ਭਾਬੀ ਨੂੰ ਦਿੱਤੀ ਗਈ, ਉਸ ਵੀਰਾਂਗਣਾ ਨੇ ਇੱਕ ਵੀ ਹੰਝੂ ਵਹਾਏ ਬਿਨਾ ਫੌਰੀ ਤੌਰ ‘ਤੇ ਕਮਰਾ ਬਦਲਣ ਦੀ ਗੱਲ ਆਖੀ |